ਪਾਣੀ / ਸੀਵਰੇਜ ਦਾ ਨਵਾਂ ਕਨੈਕਸ਼ਨ ਲੈਣ ਲਈ ਲੋੜੀਂਦੇ ਦਸਤਾਵੇਜ
- ਨਗਰ ਨਿਗਮ ਵੱਲੋਂ ਮਿੱਥਿਆ ਫਾਰਮ-ਏ ਪਾਣੀ ਅਤੇ ਸੀਵਰੇਜ ਦਾ ਵੱਖਰਾ-2 ਫਾਰਮ ਭਰ ਕੇ ਅਪਲਾਈ ਕੀਤਾ ਜਾਵੇ। (ਇਹ ਫਾਰਮ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਭਧ ਹੈ )
- ਬਿਨੈਕਾਰ ਦੀ ਜਾਇਦਾਦ ਨੂੰ ਨਗਰ ਨਿਗਮ ਦਾ ਮਕਾਨ ਨੰਬਰ ਅਲਾਟ ਹੋਇਆ ਹੋਵੇ ।
- ਇਹ ਫਾਰਮ ਭਰਨ ਤੋਂ ਬਾਅਦ ਨਗਰ ਨਿਗਮ ਦੇ ਮੰਜੂਰਸ਼ੁਦਾ ਪਲੰਬਰ ਤੋਂ ਤਸਦੀਕ ਕੀਤਾ ਹੋਵੇ। ਨਗਰ ਨਿਗਮ ਵੱਲੋਂ ਮੰਜੂਰਸ਼ੁਦਾ ਪਲੰਬਰਾਂ ਦੀ ਲਿਸਟ ਵੈਬ-ਸਾਈਟ ਤੇ ਸਮੇਤ Address ਅਤੇ Mobile Number ਨਾਲ ਉਪਲਭਧ ਹੈ।
- ਬਿਨੈਕਾਰ ਵੱਲੋਂ ਸਵੈ-ਘੋਸ਼ਣਾ ਫਾਰਮ ਭਰ ਕੇ ਅਤੇ ਤਸਦੀਕ ਕਰਕੇ ਨਾਲ ਲਗਾਇਆ ਜਾਵੇ। ਸਵੈ-ਘੋਸ਼ਣਾ ਫਾਰਮ ਨਗਰ ਨਿਗਮ ਦੀ ਵੈਬ ਸਾਈਟ ਤੇ ਉਪਲਧ ਹੈ।
- ਇਕਰਾਰਨਾਮਾ ਫਾਰਮ ਭਰ ਕੇ ਨਾਲ ਲਗਾਇਆ ਜਾਵੇ। (ਇਹ ਫਾਰਮ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਧ ਹੈ ।
- ਪ੍ਰਾਪਰਟੀ ਦੇ ਪਰੂਫ਼ ਨਾਲ ਲਗਾਏ ਜਾਣ ਜਿਵੇਂ ਕਿ:
- ਟੀ.ਐਸ.1 ਦੀ ਫੋਟੋ ਕਾਪੀ।
- ਮੌਜੂਦਾ ਸਾਲ ਦੀ ਪ੍ਰਾਪਰਟੀ ਟੈਕਸ ਰਿਟਰਨ ਦੀ ਫੋਟੋ ਕਾਪੀ।
- ਬਿਜਲੀ ਦੇ ਬਿਲ ਦੀ ਫੋਟੋ ਕਾਪੀ।
- ਰੋਡ ਕਟਿੰਗ ਦੇ ਚਾਰਜਿਜ਼ ਸਬੰਧੀ ਜਾਣਕਾਰੀ ਨਗਰ ਨਿਗਮ ਦੀ ਵੈੱਬਸਾਈਟ ਤੇ ਉਪਲੱਬਧ ਹੈ ।
ਪਾਣੀ / ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਲਈ ਲੋੜੀਂਦੇ ਦਸਤਾਵੇਜ
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਸਬੰਧੀ ਬਿਨੈਕਾਰ ਵੱਲੋਂ ਦਰਖਾਸਤ ਦਿੱਤੀ ਜਾਵੇ। (Annexure-A)
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਵਾਉਣ ਤੋਂ ਪਹਿਲਾਂ ਸਾਰੇ ਬਕਾਇਆਜਾਤ ਨਗਰ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਣੇ ਚਾਹੀਦੇ ਹਨ।
- ਬਿਨੈਕਾਰ ਵੱਲੋਂ ਸਵੈ-ਘੋਸ਼ਣਾ ਫਾਰਮ ਭਰ ਕੇ ਅਤੇ ਤਸਦੀਕ ਕਰਕੇ ਨਾਲ ਲਗਾਇਆ ਜਾਵੇ (ਸਵੈ-ਘੋਸ਼ਣਾ ਫਾਰਮ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਭਧ ਹੈ।
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਲੋੜੀਂਦੀ ਦਰੁਸਤੀ ਦੇ ਸਬੰਧ ਵਿੱਚ ਯੋਗ ਸਬੂਤਾਂ ਦੀ ਕਾਪੀ ਜਿਵੇਂ ਕਿ ਰਜਿਸਟਰੀ ਦੀ ਫੋਟੋ ਕਾਪੀ ਅਤੇ ਮੌਜੂਦਾ ਸਾਲ ਦੀ ਪ੍ਰਾਪਰਟੀ ਟੈਕਸ ਰਿਟਰਨ ਦੀ ਫੋਟੋ ਕਾਪੀ ਨਾਲ ਪੇਸ਼ ਕਰਨੀ ਹੋਵੇਗੀ।
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਲਈ ਨਗਰ ਨਿਗਮ ਨੂੰ ਰੂਪ 50 ਫੀਸ ਜਮਾਂ ਕਰਵਾਈ ਜਾਵੇ।
- ਖਪਤਕਾਰ ਨੂੰ ਮੌਜੂਦਾ ਜਾ ਰਹੇ ਬਿੱਲ ਦੇ ਟੈਰਿਫ ਵਿੱਚ ਬਦਲਾਉ ਕਰਨ ਲਈ ਬਿਜਲੀ ਦੇ ਬਿੱਲ ਦੀ ਕਾਪੀ ਅਤੇ ਮੌਜੂਦਾ ਸਾਲ ਦੇ ਪ੍ਰਾਪਰਟੀ ਟੈਕਸ ਰਿਟਰਨ ਦੀ ਕਾਪੀ।
ਪਾਣੀ / ਸੀਵਰੇਜ ਦੇ ਕੁਨੈਕਸ਼ਨ ਨੂੰ ਨਜਾਇਜ ਤੋਂ ਜਾਇਜ ਕਰਨ ਲਈ ਲੋੜੀਂਦੇ ਦਸਤਾਵੇਜ
- ਬਿਨੇਕਾਰ ਵੱਲੋਂ ਪਾਈ / ਸੀਵਰ ਦੇ ਕਲੰਕਨ ਨੂੰ ਨਜਾਇਜ ਤੋਂ ਜਾਇਜ਼ ਕਰਨ ਲਈ ਦਰਖਾਸਤ ਦਿੱਤੀ ਜਾਵੇ (Annexure-B)
- ਬਿਨੇਕਾਰ ਵੱਲੋਂ ਸਵੈ ਘੋਸ਼ਣਾ ਫਾਰਮ ਭਰ ਕੇ ਅਤੇ ਤਸਦੀਕ ਕਰਕੇ ਨਾਲ ਲਗਾਇਆ ਜਾਵੋ (ਸਵੈ-ਘੋਸ਼ਣਾ ਫਾਰਮ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਭਧ ਹੈ।
- ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਨੂੰ ਨਜਾਇਜ਼ ਤੋਂ ਜਾਇਜ਼ ਕਰਨ ਲਈ ਯੋਗ ਸਬੂਤਾਂ ਦੀ ਕਾਪੀ ਜਿਵੇਂ ਕਿ:
- ਰਜਿਸਟਰੀ ਦੀ ਫੋਟੋ ਕਾਪੀ।
- ਮੌਜੂਦਾ ਸਾਲ ਦੀ ਪ੍ਰਾਪਰਟੀ ਟੈਕਸ ਰਿਟਰਨ ਵੀ ਫੋਟੋ ਕਾਪੀ
- ਬਿਜਲੀ ਦੇ ਬਿਲ ਦੀ ਫੋਟੋ ਕਾਪੀ।
- ਕੁਨੈਕਸ਼ਨ ਨੂੰ ਨਜਾਇਜ ਤੋਂ ਜਾਇਜ਼ ਕਰਨ ਲਈ ਜਮ੍ਹਾਂ ਕਰਵਾਉਣ ਸਬੰਧੀ ਯੋਗ ਰਕਮ ਦੀ ਜਾਣਕਾਰੀ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਭਧ ਹੈ।