Correction in Water Sewerage Billing Particulars
ਪਾਣੀ / ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਲਈ ਲੋੜੀਂਦੇ ਦਸਤਾਵੇਜ
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਸਬੰਧੀ ਬਿਨੈਕਾਰ ਵੱਲੋਂ ਦਰਖਾਸਤ ਦਿੱਤੀ ਜਾਵੇ। (Annexure-A)
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਵਾਉਣ ਤੋਂ ਪਹਿਲਾਂ ਸਾਰੇ ਬਕਾਇਆਜਾਤ ਨਗਰ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਣੇ ਚਾਹੀਦੇ ਹਨ।
- ਬਿਨੈਕਾਰ ਵੱਲੋਂ ਸਵੈ-ਘੋਸ਼ਣਾ ਫਾਰਮ ਭਰ ਕੇ ਅਤੇ ਤਸਦੀਕ ਕਰਕੇ ਨਾਲ ਲਗਾਇਆ ਜਾਵੇ (ਸਵੈ-ਘੋਸ਼ਣਾ ਫਾਰਮ ਨਗਰ ਨਿਗਮ ਦੀ ਵੈਬ-ਸਾਈਟ ਤੇ ਉਪਲਭਧ ਹੈ।
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਲੋੜੀਂਦੀ ਦਰੁਸਤੀ ਦੇ ਸਬੰਧ ਵਿੱਚ ਯੋਗ ਸਬੂਤਾਂ ਦੀ ਕਾਪੀ ਜਿਵੇਂ ਕਿ ਰਜਿਸਟਰੀ ਦੀ ਫੋਟੋ ਕਾਪੀ ਅਤੇ ਮੌਜੂਦਾ ਸਾਲ ਦੀ ਪ੍ਰਾਪਰਟੀ ਟੈਕਸ ਰਿਟਰਨ ਦੀ ਫੋਟੋ ਕਾਪੀ ਨਾਲ ਪੇਸ਼ ਕਰਨੀ ਹੋਵੇਗੀ।
- ਪਾਣੀ ਅਤੇ ਸੀਵਰੇਜ ਦੇ ਬਿਲ ਵਿੱਚ ਦਰੁਸਤੀ ਕਰਨ ਲਈ ਨਗਰ ਨਿਗਮ ਨੂੰ ਰੂਪ 50 ਫੀਸ ਜਮਾਂ ਕਰਵਾਈ ਜਾਵੇ।
- ਖਪਤਕਾਰ ਨੂੰ ਮੌਜੂਦਾ ਜਾ ਰਹੇ ਬਿੱਲ ਦੇ ਟੈਰਿਫ ਵਿੱਚ ਬਦਲਾਉ ਕਰਨ ਲਈ ਬਿਜਲੀ ਦੇ ਬਿੱਲ ਦੀ ਕਾਪੀ ਅਤੇ ਮੌਜੂਦਾ ਸਾਲ ਦੇ ਪ੍ਰਾਪਰਟੀ ਟੈਕਸ ਰਿਟਰਨ ਦੀ ਕਾਪੀ।